Act to Change bitmap22
Act to Change bitmap25
Act to Change bitmap24

Resources (ਪੰਜਾਬੀ ਦੇ)

If you want to act to put an end to bullying, here are a few resources and other helpful information in your language to show you how.

ਬੁਲਿੰਗ ਕੀ ਹੈ?

ਬੁਲਿੰਗ(ਧੌਂਸ ਧੱਕਾ) ਕਿਸੇ ਨੂੰ ਵੱਖਰਾ ਕਰਨ ਦੀ ਭਾਵਨਾ ਦੇ ਮਕਸਦ ਨਾਲ ਨਿਸ਼ਾਨਾ ਮਿਥ ਕੇ ਕੀਤੀ ਵਧੀਕੀ ਜਾਂ ਸਦਮਾ ਪਹੁੰਚਾਉਣ ਵਾਲਾ ਰਵੱਈਆ ਹੈ। ਬੁਲਿੰਗ ਦੇ ਕਈ ਰੂਪ ਹੋ ਸਕਦੇ ਅਤੇ ਤੁਸੀਂ ਇਸ ਨੂੰ ਰਵੱਈਏ ਦੀਆਂ ਆਮ ਕਿਸਮਾਂ ਦੀ ਪਛਾਣ ਕਰ ਸਕਦੇ ਹੋ।

ਜ਼ਬਾਨੀ ਬੁਲਿੰਗ ਵਿੱਚ ਘਟੀਆ ਗੱਲਾਂ ਕਹਿਣੀਆਂ ਜਾਂ ਲਿਖਣੀਆਂ ਹਨ। ਇਸ ਵਿੱਚ ਸ਼ਾਮਿਲ ਹੈ:

  • ਸਤਾਉਣਾ, ਤਾਅਨੇ ਮਾਰਨੇ ਜਾਂ ਗਾਲ੍ਹਾਂ ਕੱਢਣੀਆਂ
  • ਅਢੁੱਕਵੀਆਂ ਜਿਨਸੀ ਟਿੱਪਣੀਆਂ
  • ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣੀਆਂ

ਸਮਾਜਿਕ ਬੁਲਿੰਗ ਵਿੱਚ ਕਿਸੇ ਦੇ ਮਾਣ-ਸਨਮਾਨ ਜਾਂ ਸੰਬੰਧਾਂ ਨੂੰ ਨੁਕਸਾਨ ਸ਼ਾਮਿਲ ਹੈ। ਇਸ ਵਿੱਚ ਸ਼ਾਮਿਲ ਹੈ:

  • ਜਾਣ ਬੁੱਝ ਕੇ ਕਿਸੇ ਨੂੰ ਵੱਖ ਰੱਖਣਾ
  • ਹੋਰਾਂ ਨੂੰ ਕਿਸੇ ਨਾਲ ਦੋਸਤ ਨਾ ਬਣਨ ਬਾਰੇ ਕਹਿਣਾ
  • ਕਿਸੇ ਬਾਰੇ ਅਫ਼ਵਾਹਾਂ ਫੈਲਾਉਣੀਆਂ
  • ਕਿਸੇ ਨੂੰ ਲੋਕਾਂ ਵਿੱਚ ਜਾਣ-ਬੁੱਝ ਕੇ ਪਰੇਸ਼ਾਨ ਕਰਨਾ

ਸਰੀਰਿਕ ਬੁਲਿੰਗ ਵਿਚ ਕਿਸੇ ਵਿਅਕਤੀ ਦੇ ਸਰੀਰ ਜਾਂ ਮਲਕੀਅਤ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਿਲ ਹੈ। ਇਸ ਵਿੱਚ ਸ਼ਾਮਿਲ ਹੈ:

  • ਵਾਰ ਕਰਨਾ, ਠੁੱਡਾ ਮਾਰਨਾ ਜਾਂ ਚੂੰਢੀ ਵੱਢਣਾ
  • ਥੁੱਕਣਾ
  • ਠੋਕਰ ਜਾਂ ਧੱਕਾ ਮਾਰਨਾ
  • ਕਿਸੇ ਦੇ ਸਾਮਾਨ ਨੂੰ ਲੈ ਲੈਣਾ ਜਾਂ ਤੋੜਨਾ

ਸਾਈਬਰ-ਬੁਲਿੰਗ ਉਹ ਬੁਲਿੰਗ ਹੈ, ਜੋ ਕਿ ਸਮਾਜਿਕ ਮੀਡੀਆ, ਟੈਕਸਟ ਸੁਨੇਹੇ, ਚੈਟ ਤੇ ਵੈਬਸਾਈਟਾਂ ਰਾਹੀਂ ਅੌਨਲਾਈਨ ਹੁੰਦੀ ਹੈ। ਇਸ ਵਿੱਚ ਸ਼ਾਮਿਲ ਹੈ:

  • ਅਣਚਾਹੇ ਜਾਂ ਘਟੀਆ ਟੈਕਸਟ ਸੁਨੇਹੇ ਜਾਂ ਈਮੇਲ ਭੇਜਣੀਆਂ
  • ਈਮੇਲ ਰਾਹੀਂ ਅਫਵਾਹਾਂ ਫੈਲਾਉਣੀਆਂ ਜਾਂ ਸਮਾਜਿਕ ਨੈਟਵਰਕਿੰਗ ਸਾਈਟਾਂ ਉੱਤੇ ਪੋਸਟ ਕਰਨੀਆਂ
  • ਸ਼ਰਮਿੰਦਾ ਕਰਨ ਵਾਲੀਆਂ ਤਸਵੀਰਾਂ, ਵੀਡੀਓ, ਵੈਬਾਈਟਾਂ ਜਾਂ ਫ਼ਰਜ਼ੀ ਪਰੋਫਾਈਲ ਪੋਸਟ ਕਰਨੇ
  • ਸਾਈਬਰ-ਬੁਲਿੰਗ ਵਿਲੱਖਣ ਹੈ ਕਿਉਂਕਿ ਸੁਨੇਹਿਆਂ ਤੇ ਤਸਵੀਰਾਂ ਨੂੰ ਅਣਪਛਾਤੇ ਰੂਪ ਵਿੱਚ ਪੋਸਟ ਕੀਤਾ ਜਾ ਸਕਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤੇਜ਼ ਨਾਲ ਵੰਡਿਆ ਜਾਂਦਾ ਹੈ।

ਸਾਈਬਰ-ਬੁਲਿੰਗ ਨੂੰ ਕਿਵੇਂ ਰੋਕੀਏ (ਅੰਗਰੇਜ਼ੀ ਵਿੱਚ) ਅਤੇ ਜਾਣਕਾਰੀ ਦੇਈਏ (ਅੰਗਰੇਜ਼ੀ ਵਿੱਚ) ਦੇ ਬਾਰੇ ਕਈ ਮਦਦਗਾਰ ਸਰੋਤ ਹਨ।
Fਹੋਰ ਜਾਣਕਾਰੀ ਲਈ “ਬੁਲਿੰਗ ਕੀ ਹੈ (ਅੰਗਰੇਜ਼ੀ ਵਿੱਚ)” ਅਤੇ “ਸਾਈਬਰਬੁਲਿੰਗ (ਅੰਗਰੇਜ਼ੀ ਵਿੱਚ)” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ।

ਮੈਨੂੰ ਕਿਵੇਂ ਪਤਾ ਲੱਗੇ ਕਿ ਕਿਸੇ ਨਾਲ ਬੁੱਲਿੰਗ ਕੀਤੀ ਜਾ ਰਹੀ ਹੈ?

ਹਰ ਕੋਈ, ਜਿਸ ਨਾਲ ਧੌਂਸ ਧੱਕਾ ਕੀਤਾ ਜਾ ਰਿਹਾ ਹੋਵੇ, ਮਦਦ ਲਈ ਨਹੀਂ ਪੁੱਛਦਾ ਹੈ। ਪਰ, ਵਿਅਕਤੀ ਆਪਣੇ ਰਵੱਈਏ ਤੇ ਮਿਜ਼ਾਜ਼ ਦੇ ਕਈ ਲੱਛਣਾਂ ਰਾਹੀਂ ਦਰਸਾ ਸਕਦਾ ਹੈ, ਜੋ ਕਿ ਤੁਹਾਨੂੰ ਪਤਾ ਕਰਨ ਲਈ ਮਦਦ ਕਰ ਸਕਦੇ ਹਨ ਕਿ ਉਹਨਾਂ ਨਾਲ ਬੁਲਿੰਗ ਕੀਤੀ ਜਾ ਰਹੀ ਹੈ।

  • ਨਾ-ਸਮਝਣਯੋਗ ਸੱਟਾਂ
  • ਕੱਪੜੇ, ਕਿਤਾਬਾਂ, ਇਲੈਕਟ੍ਰੋਨਿਕਸ ਜਾਂ ਗਹਿਣੇ ਗੁਆਚਣੇ ਜਾਂ ਖ਼ਰਾਬ ਹੋਣੇ
  • ਆਮ ਤੌਰ ਉੱਤੇ ਹੀ ਸਿਰ-ਦਰਦ ਜਾਂ ਪੇਟ ਦਰਦ ਰਹਿਣਾ, ਬੀਮਾਰ ਮਹਿਸੂਸ ਕਰਨਾ ਜਾਂ ਫ਼ਰਜ਼ੀ ਬੀਮਾਰ ਹੋਣਾ
  • ਖਾਣ ਦੀਆਂ ਆਦਤਾਂ ਵਿੱਚ ਬਦਲਾਅ, ਜਿਵੇਂ ਕਿ ਅਚਾਨਕ ਭੋਜਣ ਜਾਂ ਜਸ਼ਨ ਦੇ ਖਾਣੇ ਨੂੰ ਛੱਡਣਾ
  • ਸੌਣ ਵਿੱਚ ਔਖਿਆਈ ਜਾਂ ਆਮ ਤੌਰ ਉੱਤੇ ਡਰਾਉਣੇ ਸੁਪਨੇ ਆਉਣਾ
  • ਗਰੇਡਾਂ ਵਿੱਚ ਕਮੀ, ਸਕੂਲ ਦੇ ਕੰਮ ਵਿੱਚ ਦਿਲਚਸਪੀ ਗੁਆਉਣਾ ਜਾਂ ਸਕੂਲ ਨਾ ਜਾਣਾ ਚਾਹੁਣਾ
  • ਅਚਾਨਕ ਦੋਸਤਾਂ ਦਾ ਸਾਥ ਗੁਆਉਣਾ ਜਾਂ ਸਮਾਜਿਕ ਮੌਕਿਆਂ ਤੋਂ ਪਰਹੇਜ਼ ਕਰਨਾ
  • ਲਾਚਾਰ ਜਾਂ ਖੁਦ ਦਾ ਮਾਣ ਘਟਿਆ ਮਹਿਸੂਸ ਕਰਨਾ
  • ਸਵੈ-ਤਬਾਹਕੁਨ ਰਵੱਈਆ ਜਿਵੇਂ ਕਿ ਘਰੋਂ ਭੱਜਣਾ, ਖੁਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਆਤਮ-ਹੱਤਿਆ ਬਾਰੇ ਗੱਲਾਂ ਕਰਨੀਆਂ

ਜੇ ਤੁਹਾਨੂੰ ਪਤਾ ਹੈ ਕਿ ਕੋਈ ਗੰਭੀਰ ਦਬਾਅ ਜਾਂ ਖ਼ਤਰੇ ਵਿੱਚ ਹੈ ਤਾਂ ਸਮੱਸਿਆ ਨੂੰ ਅਣਡਿੱਠਾ ਨਾ ਕਰੋ। ਤੁਰੰਤ ਮਦਦ ਲਵੋ
ਹੋਰ ਜਾਣਕਾਰੀ ਲਈ “ਖ਼ਤਰੇ ਵਿੱਚ ਕੌਣ ਹੈ? (ਅੰਗਰੇਜ਼ੀ ਵਿੱਚ)?” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ।

ਜੇ ਮੈਨੂੰ ਬੁਲਿੰਗ ਕੀਤਾ ਜਾ ਰਿਹਾ ਹੋਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਮਦਦ ਲੈਣ ਦੇ ਕਈ ਢੰਗ ਹਨ।

  • ਭਰੋਸੇਯੋਗ ਬਾਲਗ ਨੂੰ ਦੱਸੋ। ਜੇ ਤੁਹਾਨੂੰ ਬੁਲਿੰਗ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਇਸ ਬਾਰੇ ਆਪਣੇ ਮਾਪਿਆਂ, ਅਧਿਆਪਕਾਂ, ਸਕੂਲ ਕੌਂਸਲਰਾਂ, ਸਕੂਲ ਪ੍ਰਿੰਸੀਪਲ, ਜਾਂ ਹੋਰ ਭਰੋਸੇਯੋਗ ਬਾਲਗ ਨੂੰ ਦੱਸਣਾ ਚਾਹੀਦਾ ਹੈ।
  • ਲਿਖੋ ਜੋ ਵਾਪਰਿਆ ਹੈ, ਕੌਣ-ਕੌਣ ਸ਼ਾਮਿਲ ਸੀ ਅਤੇ ਕਦੋਂ ਤੇ ਕਿੱਥੇ ਤੁਹਾਨੂੰ ਬੁਲਿੰਗ ਕੀਤਾ ਗਿਆ। ਜੇ ਤੁਹਾਨੂੰ ਸਾਈਬਰ-ਬੁਲਿੰਗ ਕੀਤਾ ਗਿਆ ਹੈ ਤਾਂ ਜੋ ਵੀ ਵਾਪਰਿਆ ਹੈ ਉਸ ਦੇ ਸਕਰੀਨ-ਸ਼ਾਟ ਲਵੋ ਅਤੇ ਚਿੱਤਰਾਂ ਨੂੰ ਸੰਭਾਲੋ (ਜਦੋਂ ਵੀ ਸੰਭਵ ਹੋਵੇ ਸਮਾਂ ਜਾਣਕਾਰੀ ਦੇ ਨਾਲ)।
  • ਦੱਸਣ ਤੋਂ ਡਰੋ ਨਾ। ਆਪਣੇ ਤਜਰਬੇ ਬਾਰੇ ਆਪਣੀ ਕਲਾਸ, ਘਰ ਤੇ ਕਮਿਊਨਟੀ ਵਿੱਚ ਗੱਲਬਾਤ ਕਰਕੇ ਮਦਦ ਲੱਭੋ।
  • ਰਸਮੀ ਸ਼ਿਕਾਇਤ ਕਰਨ ਬਾਰੇ ਵਿਚਾਰ ਕਰੋ।
    • ਜੇ ਤੁਹਾਡਾ ਸਕੂਲ ਜਾਣਦਾ ਹੈ ਕਿ ਤੁਹਾਨੂੰ ਤੁਹਾਡੀ ਨਸਲ, ਕੌਮੀ ਬੁਨਿਆਦ, ਲਿੰਗ, ਅਪੰਗਤਾ ਜਾਂ ਧਰਮ ਦੇ ਕਰਕੇ ਬੁਲਿੰਗ ਕੀਤਾ ਗਿਆ ਹੈ ਤਾਂ ਸਕੂਲ ਵਲੋਂ, ਜੋ ਵੀ ਵਾਪਰਿਆ ਹੈ, ਦੇ ਬਾਰੇ ਤੁਰੰਤ ਕਾਰਵਾਈ ਕਰਨੀ ਜ਼ਰੂਰੀ ਹੈ।
    • ਤੁਹਾਡੇ ਸਕੂਲ ਨੂੰ ਉਹਨਾਂ ਕਦਮਾਂ ਬਾਰੇ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰੀ ਹੈ, ਜੋ ਕਿ ਉਹ ਤਕਲੀਫ਼ ਨੂੰ ਖਤਮ ਕਰਨ ਲਈ ਚੁੱਕਣਗੇ ਅਤੇ ਉਹਨਾਂ ਨੂੰ ਬੁਲਿੰਗ ਕਰਨ ਤੋਂ ਰੋਕਣ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਨਾਲ ਲਗਾਤਾਰ ਸੰਪਰਕ ਰੱਖਣਾ ਜ਼ਰੂਰੀ ਹੈ।
    • ਜੇ ਤੁਹਾਡੇ ਸਕੂਲ ਨੇ ਇਹ ਕਦਮ ਨਹੀਂ ਚੁੱਕੇ ਹਨ ਤਾਂ ਤੁਹਾਨੂੰ ਰਸਮੀ ਸ਼ਿਕਾਇਤ ਇਹਨਾਂ ਨੂੰ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ:

ਹੋਰ ਜਾਣਕਾਰੀ ਲਈ “ਹੁਣੇ ਮਦਦ ਲਵੋ (ਅੰਗਰੇਜ਼ੀ ਵਿੱਚ)” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ।

ਮੈਨੂੰ ਕੀ ਕਰਨਾ ਚਾਹੀਦਾ ਹੈ ਜੇ ਮੈਂ ਵੇਖਾ ਕਿ ਕਿਸੇ ਨੂੰ ਬੁਲਿੰਗ ਕੀਤਾ ਜਾ ਰਿਹਾ ਹੈ?

ਕਈ ਢੰਗ ਨਾਲ ਤੁਸੀਂ ਮਦਦ ਕਰ ਸਕਦੇ ਹੋ, ਜੇ ਤੁਸੀਂ ਕਿਸੇ ਨੂੰ ਬੁਲਿੰਗ ਹੁੰਦਾ ਵੇਖ ਰਹੇ ਹੋ:

ਦੋਸਤ ਬਣੋ:

  • ਬੁਲਿੰਗ ਕੀਤੇ ਜਾ ਰਹੇ ਵਿਅਕਤੀ ਨਾਲ ਗੱਲ ਕਰੋ
  • ਦੋਸਤਾਨਾ ਤੇ ਸਹਾਇਕ ਬਣੋ
  • ਉਹਨਾਂ ਨੂੰ ਦੱਸੋ ਕਿ ਉਹਨਾਂ ਨਾਲ ਜੋ ਵੀ ਵਾਪਰਿਆ ਹੈ, ਮਜ਼ਾਕ ਨਹੀਂ ਸੀ ਅਤੇ ਤੁਸੀਂ ਉਹਨਾਂ ਦੀ ਮਦਦ ਕਰਨ ਲਈ ਹੋ
  • ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ

ਉਹਨਾਂ ਨੂੰ ਦੂਰ ਜਾਣ ਵਿੱਚ ਮਦਦ ਕਰੋ:

  • ਜੇ ਤੁਹਾਨੂੰ ਸੁਰੱਖਿਅਤ ਲੱਗੇ ਹੈ ਤਾਂ ਬੁਲਿੰਗ ਕੀਤੇ ਜਾਣ ਰਹੇ ਵਿਅਕਤੀ ਨੂੰ ਧਿਆਨ-ਭੰਗ ਕਰਨ ਦੀ ਕੋਸ਼ਿਸ਼ ਕਰਕੇ ਹਾਲਤਾਂ ਵਿੱਚੋਂ ਬਾਹਰ ਕੱਢਣ ਦੇ ਬਹਾਨੇ ਦੀ ਪੇਸ਼ਕਸ਼ ਕਰਕੇ ਉਹਨਾਂ ਦੀ ਮਦਦ ਕਰੋ।
  • ਉਦਾਹਰਨ ਲਈ, ਤੁਸੀਂ ਕਹਿ ਸਕਦੇ ਹੋ ਕਿ “ਸ੍ਰੀਮਤੀ ਲੀ ਹੁਣੇ ਤੁਹਾਨੂੰ ਮਿਲਣਾ ਚਾਹੁੰਦੀ ਹੈ,” ਜਾਂ “ਆਓ ਚੱਲੀਏ, ਅਸੀਂ ਆਪਣੀ (ਕਲਾਸ, ਕਲੱਬ, ਜਾਂ ਖੇਡ) ਲਈ ਲੇਟ ਹੋ ਰਹੇ ਹਾਂ।”

ਬੁਲਿੰਗ ਲਈ ਦਰਸ਼ਕ ਨਾ ਬਣੋ:

  • ਬੁਲਿੰਗ ਰਵੱਈਏ ਨੂੰ ਵੇਖਣ, ਹੱਸਣ ਜਾਂ ਸਹਾਇਤਾ ਕਰਨ ਦੀ ਬਜਾਏ ਬੁਲੀ ਨੂੰ ਦੱਸੋ ਕਿ ਉਹ ਜੋ ਕਰ ਰਹੇ ਹਨ ਮਜ਼ਾਕ ਜਾਂ ਮੰਨਣਯੋਗ ਨਹੀਂ ਹੈ।
  • ਤੁਸੀਂ ਛੱਡ ਕੇ ਜਾ ਸਕਦੇ ਹੋ ਜਾਂ ਰਵੱਈਏ ਨੂੰ ਅਣਡਿੱਠਾ ਕਰ ਸਕਦੇ ਹੋ ਤਾਂ ਕਿ ਬੁਲੀ ਨੂੰ ਦਰਸ਼ਕ ਨਾ ਮਿਲਣ

ਚੰਗੀ ਮਿਸਾਲ ਬਣੋ:

  • ਐਂਟੀ-ਬੁਲਿੰਗ ਸਰਗਰਮੀਆਂ ਤੇ ਪਰੋਜੈਕਟਾਂ ਵਿੱਚ ਹਿੱਸਾ ਲੈ ਕੇ ਆਪਣੇ ਸਕੂਲ ਵਿੱਚ ਬੁਲਿੰਗ ਖਿਲਾਫ਼ ਲੜਨ ਲਈ ਮਦਦ ਕਰੋ
  • ਸਕੂਲ ਕਲੱਬਾਂ ਤੇ ਸੰਗਠਨਾਂ ਰਾਹੀਂ ਐਂਟੀ-ਬੁਲਿੰਗ ਲਈ ਜਾਗੂਰਕਤਾ ਤੇ ਸਹਾਇਤਾ ਤਿਆਰ ਕਰੋ
  • ਐਂਟੀ-ਬੁਲਿੰਗ ਪੋਸਟਰ ਮੁਹਿੰਮਾਂ ਸ਼ੁਰੂ ਕਰੋ, ਪੇਸ਼ਕਾਰੀਆਂ ਰਾਹੀਂ ਕਿੱਸਿਆਂ ਨੂੰ ਸਾਂਝਾ ਕਰੋ ਜੋ ਕਿ ਮਾਣ-ਸਨਮਾਨ ਤੇ ਵਿਭਿੰਨਤਾ ਦਾ ਪ੍ਰਚਾਰ ਕਰਨ।
  • ਬੁਲਿੰਗ ਨੂੰ ਰੋਕਣ ਲਈ ਨੌਜਵਾਨ ਵਿਦਿਆਰਥੀਆਂ ਦੇ ਸਲਾਹਕਾਰ ਬਣੋ

ਭਰੋਸੇਯੋਗ ਬਾਲਗਾਂ ਨੂੰ ਦੱਸੋ:

  • ਬੁਲਿੰਗ ਬਾਰੇ ਜਾਣਕਾਰੀ ਭਰੋਸੇਯੋਗ ਬਾਲਗਾਂ ਨੂੰ ਦਿਉ ਜਾਂ ਉਹਨਾਂ ਨੂੰ ਨੋਟ ਦਿਉ ਕਿ ਜੋ ਤੁਸੀਂ ਵੇਖਿਆ ਜਾਂ ਸੁਣਿਆ
  • ਆਪਣੇ ਮਾਪਿਆਂ, ਅਧਿਆਪਕਾਂ, ਕੌਂਸਲਰਾਂ, ਸਕੂਲ ਪ੍ਰਿੰਸੀਪਲ ਤੇ ਹੋਰ ਭਰੋਸੇਯੋਗ ਬਾਲਗਾਂ ਨਾਲ ਆਪਣਾ ਕਿੱਸਾ ਸਾਂਝਾ ਕਰੋ।

ਹੋਰ ਜਾਣਕਾਰੀ ਲਈ “ਦਰਸ਼ਕ ਤੋਂ ਵੱਧ ਬਣੋ (ਅੰਗਰੇਜ਼ੀ ਵਿੱਚ)” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ।

ਆਪਣੇ ਸਕੂਲ ਵਿੱਚ ਬੁਲਿੰਗ ਬਾਰੇ ਮੈਂ ਕੀ ਕਰ ਸਕਦਾ/ਸਕਦੀ ਹਾਂ?

ਮੈਨੂੰ ਜਾਪਦਾ ਹੈ ਕਿ ਮੈਨੂੰ ਬੁਲਿੰਗ ਕੀਤਾ ਗਿਆ ਹੈ

  • ਗੱਲ ਕਰੋ: ਜੇ ਤੁਹਾਨੂੰ ਕਿਸੇ ਦੀਆਂ ਟਿੱਪਣੀਆਂ ਜਾਂ ਹਰਕਤਾਂ ਨਾਲ ਬੇਅਰਾਮ ਮਹਿਸੂਸ ਹੁੰਦਾ ਹੈ ਤਾਂ — ਕਿਸੇ ਨੂੰ ਦੱਸੋ! ਸਮੱਸਿਆ ਜਾਰੀ ਰਹਿਣ ਦੇਣ ਜਾਂ ਵੱਧਣ ਤੋਂ ਕਿਸੇ ਭਰੋਸੇਯੋਗ ਬਾਲਗ ਨੂੰ ਦੱਸਣਾ ਚੰਗਾ ਹੈ।
  • ਬੁਲਿੰਗ ਕੀ ਹੈ (ਅੰਗਰੇਜ਼ੀ ਵਿੱਚ) ਅਤੇ ਇਹ ਕੀ ਨਹੀਂ ਹੈ ਬਾਰੇ ਜਾਣਕਾਰੀ ਲਵੋ। ਜੇ ਤੁਸੀਂ ਵੇਰਵਿਆਂ ਵਿੱਚੋਂ ਕਿਸੇ ਦੀ ਪਛਾਣ ਕਰਦੇ ਹੋ ਤਾਂ ਤੁਹਾਨੂੰ ਸ਼ਾਂਤ, ਸਤਿਕਾਰਯੋਗ ਰਹਿਣਾ ਚਾਹੀਦਾ ਹੈ ਅਤੇ ਜਿੰਨਾ ਵੀ ਛੇਤੀ ਹੋ ਸਕੇ ਬਾਲਗ ਨੂੰ ਦੱਸਣਾ ਚਾਹੀਦਾ ਹੈ।
  • ਜੇ ਤੁਹਾਨੂੰ ਜਾਪਦਾ ਹੈ ਕਿ ਤੁਸੀਂ ਖੁਦ ਨੂੰ ਜਾਂ ਹੋਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰੇ ਵਿੱਚ ਹੋ ਤਾਂ ਹੁਣੇ ਮਦਦ ਲਵੋ (ਅੰਗਰੇਜ਼ੀ ਵਿੱਚ)!

ਕੋਈ ਮੈਨੂੰ ਆਨਲਾਈਨ ਜਾਂ ਟੈਕਸਟ ਸੁਨੇਹਿਆਂ ਰਾਹੀਂ ਬੁਲਿੰਗ ਕਰ ਰਿਹਾ ਹੈ

  • ਕਿਉਂਕਿ ਸਾਈਬਰ-ਬੁਲਿੰਗ ਅਣਪਛਾਤੇ ਰੂਪ ਵਿੱਚ ਪੋਸਟ ਕੀਤੀ ਅਤੇ ਤੇਜ਼ੀ ਨਾਲ ਵੰਡੀ ਜਾ ਸਕਦੀ ਹੈ, ਇਸਕਰਕੇ ਭਰੋਸੇਯੋਗ ਬਾਲਗ ਨੂੰ ਦੱਸਣਾ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਭਾਵੇਂ ਕਿ ਇੰਝ ਕਰਨ ਨਾਲ ਪਰੇਸ਼ਾਨੀ ਹੋ ਸਕਦੀ ਹੈ।
  • ਜੋ ਵੀ ਵਾਪਰਿਆ ਹੈ ਦੇ ਸਕਰੀਨ ਸ਼ਾਟ ਲਵੋ ਤੇ ਚਿੱਤਰ ਸੰਭਾਲੋ (ਜਦੋਂ ਵੀ ਸੰਭਵ ਹੋਵੇ ਸਮਾਂ ਜਾਣਕਾਰੀ ਦੇ ਨਾਲ)।

ਮੈਨੂੰ ਬੁਲਿੰਗ ਨਹੀਂ ਕੀਤਾ ਗਿਆ, ਪਰ ਮੇਰੇ ਦੋਸਤ ਜਾਂ ਜਮਾਤੀ ਨੂੰ ਕੀਤਾ ਹੈ

ਮੈਂ ਆਪਣੇ ਸਕੂਲ ਜਾਂ ਕਮਿਊਨਟੀ ਵਿੱਚ ਬੁਲਿੰਗ ਨੂੰ ਰੋਕਣਾ ਚਾਹੁੰਦਾ/ਚਾਹੁੰਦੀ ਹਾਂ

ਸਾਡੀ ਅਸੀਂ ਮਜ਼ਬੂਤੀ ਨਾਲ ਡਟੇ ਹਾਂ (Act To Change) ਟੂਲਕਿੱਟ ਨੂੰ ਵੇਖੋ ਅਤੇ ਬੁਲਿੰਗ ਦੇ ਵਿਰੁਧ ਮਜ਼ਬੂਤੀ ਨਾਲ ਡੱਟਣ ਦਾ ਇਕਰਾਰ ਕਰੋ।

ਹੋਰ ਸਰੋਤਾਂ ਵਿੱਚ ਸ਼ਾਮਲ ਹਨ:

ਹੋਰ ਜਾਣਕਾਰੀ ਲਈ “ਤੁਸੀਂ ਕੀ ਕਰ ਸਕਦੇ ਹੋ (ਅੰਗਰੇਜ਼ੀ ਵਿੱਚ)” ਉੱਤੇ the StopBullying.gov ਦੇ ਵੈਬ-ਸਫ਼ੇ ਨੂੰ ਵੇਖੋ।

ਬੁਲਿੰਗ ਕਰਨ ਵਾਲੇ ਕਿੰਨਾ ਨੂੰ ਨਿਸ਼ਾਨਾ ਬਣਾਉਂਦੇ ਹਨ?

ਬੁਲਿੰਗ ਕਿਤੇ ਵੀ ਵਾਪਰ ਸਕਦੀ ਹੈ—ਸ਼ਹਿਰਾਂ, ਅਰਧ-ਸ਼ਹਿਰਾਂ, ਜਾਂ ਪੇਂਡੂ ਕਸਬਿਆਂ ਵਿੱਚ। ਮਾਹੌਲ ਦੇ ਮੁਤਾਬਕ ਕੁਝ ਗੁਰੱਪ—ਜਿਵੇਂ ਕਿ ਸਮਲਿੰਗੀ ਇਸਤਰੀਆਂ (ਲੈਜ਼ਬਿਅਨ), ਪੁਰਸ਼ (ਗੇ), ਦੋ-ਲਿੰਗੀ (ਬਾਈਸੈਕਸ਼ੁਅਲ) ਜਾਂ ਅੰਤਰ-ਲਿੰਗੀ (ਟਰਾਂਸਜੈਂਡਰਡ) (LGBT) ਨੌਜਵਾਨਅਪੰਗ ਨੌਜਵਾਨ, ਸੀਮਿਤ ਅੰਗਰੇਜ਼ੀ ਦੀ ਮੁਹਾਰਤ ਵਾਲੇ ਨੌਜਵਾਨ, ਅਤੇ ਸਮਾਜਿਕ ਤੌਰ ਉੱਤੇ ਵੱਖ ਕੀਤੇ ਨੌਜਵਾਨ, ਜਿਹਨਾਂ ਵਿੱਚ ਹੁਣੇ ਪਰਵਾਸ ਕੀਤੀਆਂ ਕਮਿਊਨਟੀਆਂ ਨਾਲ ਸੰਬੰਧਿਤ ਨੌਜਵਾਨ— ਬੁਲਿੰਗ ਕੀਤੇ ਜਾਣ ਦਾ ਨਿਸ਼ਾਨਾ ਹੋ ਸਕਦੇ ਹਨ।

ਆਮ ਤੌਰ ਉੱਤੇ ਬੁਲਿੰਗ ਕਰਨ ਵਾਲੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ:

  • ਆਪਣੇ ਸਾਥੀਆਂ ਤੋਂ ਵੱਖਰੇ ਸਮਝੇ ਜਾਂਦੇ ਹਨ ਜਿਵੇਂ ਕਿ ਵੱਧ ਭਾਰ ਜਾਂ ਘੱਟ ਭਾਰ ਹੋਣਾ, ਐਨਕਾਂ ਲਗਾਉਣਾ ਜਾਂ ਵੱਖਰੇ ਕੱਪੜੇ ਪਾਉਣੇ ਜਿਸ ਵਿੱਚ ਧਾਰਮਿਕ ਤੇ ਸਭਿਆਚਾਰਿਕ ਨਿਸ਼ਾਨ ਹਨ, ਸਕੂਲ ਵਿੱਚ ਨਵਾਂ ਹੋਣਾ ਜਾਂ ਬੱਚਿਆਂ ਵਲੋਂ “ਕੂਲ” ਮੰਨੇ ਜਾਣ ਨੂੰ ਝੱਲਣ ਲਈ ਅਸਮਰੱਥ ਹੋਣਾ
  • ਖੁਦ ਨੂੰ ਬਚਾਉਣ ਲਈ ਕਮਜ਼ੋਰ ਜਾਂ ਅਸਮਰੱਥ ਸਮਝਦੇ ਹਨ
  • ਉਦਾਸ, ਬੇਚੈਨ ਹਨ ਜਾਂ ਘੱਟ ਸਵੈ-ਮਾਣ ਰੱਖਦੇ ਹਨ
  • ਹੋਰਾਂ ਨਾਲੋਂ ਘੱਟ ਹਰਮਨਪਿਆਰੇ ਹਨ ਅਤੇ ਘੱਟ ਦੋਸਤ ਹਨ
  • ਹੋਰਾਂ ਨਾਲ ਠੀਕ ਤਰ੍ਹਾਂ ਨਹੀਂ ਵਿਚਰਦੇ, ਖਿਝਾਊ ਜਾਂ ਉਤਜੇਕ ਵਜੋਂ ਜਾਣੇ ਜਾਂਦੇ ਹਨ ਜਾਂ ਧਿਆਨ ਖਿੱਚਣ ਲਈ ਵਿਰੋਧੀ ਬਣਦੇ ਹਨ

ਭਾਵੇਂ ਜੇ ਕੋਈ ਇਹਨਾਂ ਵਰਗਾਂ ਅਧੀਨ ਆਉਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਬੁਲਿੰਗ ਕੀਤਾ ਜਾਵੇਗਾ। ਇਸਕਰਕੇ ਸਕੂਲ ਵਿੱਚ ਬੁਲਿੰਗ ਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ।.

ਹੋਰ ਜਾਣਕਾਰੀ ਲਈ “ਖ਼ਤਰੇ ਵਿੱਚ ਕੌਣ ਹੈ? (ਅੰਗਰੇਜ਼ੀ ਵਿੱਚ)?” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ

ਕੋਈ ਬੁਲਿੰਗ ਨਾਲ ਪ੍ਰਭਾਵਿਤ ਕਿਵੇਂ ਹੋ ਸਕਦਾ ਹੈ?

ਬੁਲਿੰਗ ਹਰੇਕ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਵਿੱਚ ਬੁਲਿੰਗ ਕੀਤੇ ਜਾਣ ਵਾਲੇ, ਬੁਲਿੰਗ ਕਰਨ ਵਾਲੇ (ਬੁਲੀ) ਅਤੇ ਉਹ, ਜੋ ਕਿ ਬੁਲਿੰਗ ਦੇ ਗਵਾਹ ਹਨ। ਬੁਲਿੰਗ ਦਿਮਾਗੀ ਸਿਹਤ ਮਾਮਲੇ, ਨਸ਼ਿਆਂ ਦੀ ਵਰਤੋਂ ਅਤੇ ਆਤਮਹੱਤਿਆ ਦੇ ਨਾਲ ਸੰਬੰਧਿਤ ਹੈ।

ਉਹ, ਜਿਹਨਾਂ ਨੂੰ ਬੁਲਿੰਗ ਕੀਤਾ ਜਾ ਰਿਹਾ ਹੈ, ਨੂੰ ਤਜਰਬੇ ਹੋਣ ਦੀ ਸੰਭਾਵਨਾ ਰਹਿੰਦੀ ਹੈ:

  • ਬੇਦਿਲੀ ਤੇ ਬੇਚੈਨੀ, ਉਦਾਸੀ ਤੇ ਇਕੱਲੇਪਨ ਦਾ ਵਧਿਆ ਅਹਿਸਾਸ, ਸੌਣ ਤੇ ਖਾਣ ਦੀ ਤਰਤੀਬ ਵਿੱਚ ਤਬਦੀਲੀ ਅਤੇ ਸਰਗਰਮੀਆਂ, ਜਿਹਨਾਂ ਦਾ ਉਹ ਆਨੰਦ ਮਾਣਦੇ ਸਨ, ਵਿੱਚ ਦਿਲਚਸਪੀ ਗਵਾਉਣੀ — ਇਹ ਮਸਲੇ ਬਾਲਗ ਹੋਣ ਦੇ ਦੌਰਾਨ ਮੌਜੂਦ ਹੋ ਸਕਦੇ ਹਨ
  • ਸਿਹਤ ਸ਼ਿਕਾਇਤਾਂ
  • ਵਿਦਿਅਕ ਪ੍ਰਾਪਤੀਆਂ ਵਿੱਚ ਆਈ ਕਮੀ—ਗਰੇਡ ਤੇ ਸਟੈਂਡਰਡਾਈਜ਼ ਕੀਤੇ ਟੈਸਟ ਸਕਰੋ—ਅਤੇ ਸਕੂਲ ਵਿੱਚ ਭਾਗ ਲੈਣਾ
  • ਬੁਲਿੰਗ ਕੀਤੇ ਵਿਦਿਆਰਥੀਆਂ ਵਲੋਂ ਸਕੂਲ ਖੁੰਝਾਉਣ, ਨੱਸਣ ਜਾਂ ਪੱਕੇ ਤੌਰ ਉੱਤੇ ਸਕੂਲ ਛੱਡਣ ਦੀ ਸੰਭਾਵਨਾ ਹੁੰਦੀ ਹੈ।

ਹੋਰ ਜਾਣਕਾਰੀ ਲਈ “ਬੁਲਿੰਗ ਦੇ ਪ੍ਰਭਾਵ(ਅੰਗਰੇਜ਼ੀ ਵਿੱਚ)” ਉੱਤੇ StopBullying.gov ਵੈਬ-ਸਫ਼ੇ ਨੂੰ ਵੇਖੋ।

ਮੈਂ ਮਾਂ-ਪਿਉ ਜਾਂ ਸਹਾਇਕ ਬਾਲਗ ਹਾਂ। ਮੈਨੂੰ ਬੁਲਿੰਗ ਦੇ ਬਾਰੇ ਕਿਵੇਂ ਗੱਲ ਕਰਨੀ ਚਾਹੀਦੀ ਹੈ ਅਤੇ ਮੈਂ ਕੀ ਕਰ ਸਕਦਾ ਹੈ?

ਮਾਪੇ, ਪਰਿਵਾਰਿਕ ਮੈਂਬਰ ਤੇ ਹੋਰ ਦੇਖਭਾਲ ਕਰਨ ਵਾਲੇ ਬਾਲਗ ਬੁਲਿੰਗ ਨੂੰ ਰੋਕਣ ਤੇ ਜਵਾਬ ਦੇਣ ਲਈ ਖਾਸ ਭੂਮਿਕਾ ਨਿਭਾ ਸਕਦੇ ਹਨ। ਬੁਲਿੰਗ ਬਾਰੇ ਬੱਚਿਆਂ ਤੇ ਕਿਸ਼ੋਰਾਂ ਨਾਲ ਕਿਵੇਂ ਗੱਲ ਕਰੀਏ ਦੇ ਬਾਰੇ ਇਹ ਕੁਝ ਗੁਰ ਹਨ:

  • ਬੱਚਿਆਂ ਨੂੰ ਬੁਲਿੰਗ ਨੂੰ ਸਮਝਣ ਲਈ ਮਦਦ ਕਰੋ। ਬੁਲਿੰਗ ਕੀ ਹੈ ਅਤੇ ਇਸ ਦੇ ਵਿਰੁਧ ਸੁਰੱਖਿਅਤ ਰੂਪ ਵਿੱਚ ਕਿਵੇਂ ਖੜ੍ਹਨਾ ਹੈ ਦੇ ਬਾਰੇ ਗੱਲ ਕਰੋ।
  • ਸਾਈਬਰ-ਬੁਲਿੰਗ ਲਈ ਅਕਸਰ ਨਿੱਜੀ ਬੁਲਿੰਗ ਦੇ ਮੁਕਾਬਲੇ ਵੱਖਰੀਆਂ ਕਾਰਜ-ਨੀਤੀਆਂ ਦੀ ਲੋੜ ਹੁੰਦੀ ਹੈ। ਸਿੱਖੋ ਕਿ ਸਾਈਬਰ-ਬੁਲਿੰਗ ਰੋਕਣ ਲਈ ਬੱਚਿਆਂ ਨਾਲ ਕਿਵੇਂ ਕੰਮ ਕਰੀਏ ਅਤੇ ਜਦੋਂ ਇਹ ਵਾਪਰਦੀ ਹੈ ਤਾਂ ਇਸ ਨੂੰ ਕਿਵੇਂ ਜਵਾਬ ਦਏਈਏ
  • ਜੇ ਬੱਚਿਆਂ ਨੂੰ ਬੁਲਿੰਗ ਕੀਤਾ ਜਾਂਦਾ ਹੈ ਜਾਂ ਹੋਰਾਂ ਨੂੰ ਬੁਲਿੰਗ ਕੀਤਾ ਜਾਂਦਾ ਵੇਖਦੇ ਹਨ ਤਾਂ ਉਹਨਾਂ ਨੂੰ ਸਕੂਲ ਵਿੱਚ ਭਰੋਸੇਯੋਗ ਬਾਲਗ ਨਾਲ ਗੱਲ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਬਾਲਗ ਭਾਵੇਂ ਸਿੱਧਾ ਸਮੱਸਿਆ ਨੂੰ ਹੱਲ਼ ਨਹੀਂ ਵੀ ਕਰ ਸਕਦੇ ਤਾਂ ਵੀ ਦਿਲਾਸਾ, ਸਹਾਇਤਾ ਤੇ ਸਲਾਹ ਦੇ ਸਕਦੇ ਹਨ। ਬੱਚਿਆਂ ਨੂੰ ਬੁਲਿੰਗ ਬਾਰੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੋ, ਜੇ ਵਾਪਰਦੀ ਹੈ।
  • ਗੱਲਬਾਤ ਦੇ ਮੌਕੇ ਮੌਜੂਦ ਰੱਖੋ (ਅੰਗਰੇਜ਼ੀ ਵਿੱਚ)। ਬੱਚਿਆਂ ਨਾਲ ਨਿਯਮਤ ਰੂਪ ਵਿੱਚ ਗੱਲ ਕਰੋ। ਉਹਨਾਂ ਨੂੰ ਸੁਣੋ। ਉਹਨਾਂ ਦੇ ਦੋਸਤਾਂ ਨੂੰ ਜਾਣੋ, ਸਕੂਲ ਬਾਰੇ ਪੁੱਛੋ ਅਤੇ ਉਹਨਾਂ ਦੇ ਫ਼ਿਕਰਾਂ ਨੂੰ ਸਮਝੋ।
  • ਬੁਲਿੰਗ ਦੇ ਬਾਰੇ ਬੱਚਿਆਂ ਨਾਲ ਗੱਲਬਾਤ ਕਰਨ ਵਾਸਤੇ ਵਾਰਤਾਲਾਪ ਲਈ ਤਿਆਰੀ ਕਰਨ ਵਾਸਤੇ ਮੌਜੂਦ ਗੁਰ ਤੇ ਸਾਧਨ ਨੂੰ ਵਰਤੋਂ। ਬੱਚਿਆਂ ਦੇ ਬੁਲਿੰਗ ਨਾਲ ਜੁੜਨ ਤੋਂ ਪਹਿਲਾਂ ਗੱਲਬਾਤ ਦੇ ਮੌਕੇ ਤਿਆਰ ਕਰਨ ਨਾਲ ਉਹਨਾਂ ਲਈ ਤੁਹਾਨੂੰ ਦੱਸਣਾ ਸੌਖਾ ਹੋ ਜਾਂਦਾ ਹੈ, ਜੇ ਕੁਝ ਵਾਪਰਦਾ ਹੈ।
  • ਜੇ ਤੁਸੀਂ ਆਪਣੇ ਬੱਚਿਆਂ ਤੇ ਸਕੂਲ ਨਾਲ ਕੰਮ ਕਰ ਰਹੇ ਹੋ ਅਤੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਹਾਲਤ ਨਾਲ ਨਿਪਟਣ ਲਈ ਮਦਦ ਲਈ ਸਰੋਤ ਲੱਭੋ

ਹੋਰ ਜਾਣਕਾਰੀ ਲਈ “ਬੁਲਿੰਗ ਬਾਰੇ ਗੱਲ ਕਿਵੇਂ ਕਰੀਏ (ਅੰਗਰੇਜ਼ੀ ਵਿੱਚ)?” ਉੱਤੇ StopBullying.gov ਦੇ ਵੈਬ-ਸਫ਼ੇ ਨੂੰ ਵੇਖੋ

#ActToChange ਕੀ ਹੈ?

#ActToChange ਬੁਲਿੰਗ ਨਾਲ ਨਿਪਟਣ ਲਈ ਇੱਕ ਪਬਲਿਕ ਜਾਗਰੂਕਤਾ ਮੁਹਿੰਮ ਹੈ, ਖਾਸ ਤੌਰ ਉੱਤੇ ਏਸ਼ੀਆਈ ਅਮਰੀਕੀ ਤੇ ਪ੍ਰਸ਼ਾਂਤ ਆਈਲੈਂਡਰ (AAPI) ਕਮਿਊਨਟੀ ਵਿੱਚ।

ਬੱਚੇ ਤੇ ਕਿਸ਼ੋਰਾਂ ਨੂੰ ਪੂਰੇ ਦੇਸ਼ ਦੇ ਸਕੂਲਾਂ ਵਿੱਚ ਬੁਲਿੰਗ ਕੀਤਾ ਜਾਂਦਾ ਹੈ। ਬਦਕਿਸਮਤੀ ਨਾਲ ਕਈ AAPI ਨੌਜਵਾਨ, ਜਿਹਨਾਂ ਨੂੰ ਬੁਲਿੰਗ ਕੀਤਾ ਜਾਂਦਾ ਹੈ, ਨੂੰ ਵੱਖ-ਵੱਖ ਸਭਿਆਚਾਰਿਕ, ਧਾਰਮਿਕ ਅਤੇ/ਜਾਂ ਭਾਸ਼ਾਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਉਹਨਾਂ ਨੂੰ ਬੁਲਿੰਗ ਕੀਤੇ ਜਾਣ ਦੇ ਦੌਰਾਨ ਮਦਦ ਲੈਣ ਤੋਂ ਰੋਕਦੀਆਂ ਹਨ।

ਪਰ ਇਹ ਜਾਣਨਾ ਖਾਸ ਹੈ ਕਿ:

  • ਤੁਸੀਂ ਇਕੱਲੇ ਨਹੀਂ ਹੋ।
  • ਬੁਲਿੰਗ ਮੰਨਣਯੋਗ ਨਹੀਂ ਹੈ।
  • ਤੁਸੀਂ – ਵਿਦਿਆਰਥੀ, ਦੋਸਤ, ਮਾਪੇ, ਅਧਿਆਪਕ ਦੇ ਵਜੋਂ – ਆਪਣੇ ਕਮਿਊਨਟੀ ਵਿੱਚ ਬੁਲਿੰਗ ਨੂੰ ਰੋਕਣ ਲਈ ਕੁਝ ਕਰ ਸਕਦੇ ਹੋ।

ਇਸ ਬਾਰੇ ਜਾਣੋ। ਇਸ ਬਾਰੇ ਗੱਲ ਕਰੋ। ਇਸ ਨੂੰ ਰੋਕੋ। #ActToChange.